ਸਾਖੀ : ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਅਤੇ ਬਾਲਾ ਜੀ ਸਮੇਤ ਸੁਲਤਾਨਪੁਰ ਲੋਧੀ ਤੋਂ ਵਿਦਾ ਹੋ ਕੇ ਪਹਿਲਾਂ ਪੜਾਅ ਸੈਦਪੁਰ (ਏਮਨਾਬਾਦ) ਵਿਚ ਕੀਤਾ। ਗੁਰੂ ਜੀ ਨੇ ਵੇਖਿਆ ਕਿ ਇਕ ਔਜ਼ਾਰ ਬਣਾਉਣ ਵਾਲਾ ਭਾਈ ਲਾਲੋ ਜੀ ਨਾਮ ਦਾ ਕਾਰੀਗਰ ਮਸਤੀ ਨਾਲ ਆਪਣੇ ਕੰਮ ਵਿਚ ਲੱਗਾ ਹੈ। ਗੁਰੂ ਜੀ ਕੁਝ ਸਮਾਂ ਉਸ ਵੱਲ ਵੇਖਦੇ ਰਹੇ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਅੱਜ ਸਾਨੂੰ ਸੱਚਾ ਸਿੱਖ ਮਿਲ ਗਿਆ ਹੈ। ਜਦੋਂ ਭਾਈ ਲਾਲੋ ਜੀ ਨੇ ਕੰਮ ਕਰਦੇ ਹੋਏ ਵੇਖਿਆ ਕਿ ਇਕ ਨਿਰੰਕਾਰੀ ਜੋਤ ਉਸਦੇ ਘਰ ਆਈ ਖੜੀ ਹੈ, ਤਾਂ ਉਸਦੇ ਮਨ ਵਿਚ ਅਗੰਮੀ ਖ਼ੁਸ਼ੀ ਦੀ ਲਹਿਰ ਚਲ ਪਈ। ਉਨ੍ਹਾਂ ਨੇ ਉਠ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਜੀ ਆਇਆਂ ਆਖਿਆ। ਗੁਰੂ ਜੀ ਲਈ ਪ੍ਰਸ਼ਾਦਾ ਤਿਆਰ ਕਰਵਾਇਆ ਤੇ ਗੁਰੂ ਜੀ ਦੀ ਸੇਵਾ ਕਰਨ ਲੱਗ ਪਏ। ਗੁਰੂ ਜੀ ਜਦੋਂ ਭਾਈ ਲਾਲੋ ਜੀ ਦੇ ਘਰ ਪ੍ਰਸ਼ਾਦਾ ਛੱਕਣ ਲੱਗੇ ਤਾਂ ਭਾਈ ਲਾਲੋ ਜੀ ਨੂੰ ਆਪਣੇ ਨਾਲ ਹੀ ਬਿਠਾ ਲਿਆ। ਇਹ ਵੇਖ ਕੇ ਆਸ-ਪਾਸ ਦੇ ਲੋਕ ਹੈਰਾਨ ਹੋਣ ਲੱਗ ਪਏ ਕਿ ਇਹ ਕਿਹੜੇ ਮਹਾਂਪੁਰਸ਼ ਹਨ ਜਿਹੜੇ ਊਚ-ਨੀਚ ਦਾ ਜ਼ਰਾ ਵੀ ਭੇਦ-ਭਾਵ ਨਹੀਂ ਰੱਖਦੇ। ਦੂਜੇ ਪਾਸੇ ਮਲਕ ਭਾਗੋ ਜੋ ਇਲਾਕੇ ਦਾ ਵੱਡਾ ਜ਼ਿਮੀਦਾਰ ਸੀ, ਸੈਦਪੁਰ ਦੇ ਹਾਕਮ ਜ਼ਾਲਮ ਖ਼ਾਂ ਦਾ ਵੱਡਾ ਅਹਿਲਕਾਰ ਸੀ। ਉਹ ਗ਼ਰੀਬਾਂ ਤੇ ਕਮਜ਼ੋਰਾਂ ਦਾ ਲਹੂ ਚੂਸ ਕੇ ਧਨ ਇਕੱਠਾ ਕਰਦਾ ਸੀ। ਮਲਕ ਭਾ...